੨ ਸਮੋਈਲ 8 : 1 (PAV)
ਬਾਅਦ ਵਿੱਚ, ਪਿੱਛੋਂ ਦਾਊਦ ਨੇ ਫ਼ਲਿਸਤੀਆਂ ਨੂੰ ਹਰਾਇਆ ਉਸਨੇ ਮੇਬੇਗ-ਹਾ 'ਅਮ੍ਮਾਹ ਤੇ ਕਬਜ਼ਾ ਕਰ ਲਿਆ।
੨ ਸਮੋਈਲ 8 : 2 (PAV)
ਦਾਊਦ ਨੇ ਮੋਆਬ ਦੇ ਲੋਕਾਂ ਨੂੰ ਵੀ ਹਰਾਇਆ। ਉਸਨੇ ਉਨ੍ਹਾਂ ਨੂੰ ਧਰਤੀ ਉੱਤੇ ਜਬਰਦਸਤੀ ਲੰਮੇ ਪਾ ਦਿੱਤਾ ਅਤੇ, ਫ਼ਿਰ ਉਨ੍ਹਾਂ ਨੂੰ ਅਲੱਗ ਅਲੱਗ ਪਂਗਤਾਂ ਵਿੱਚ ਵੱਖਰੇ ਕਰਨ ਲਈ ਰੱਸੇ ਦੀ ਵਰਤੋਂ ਕੀਤੀ। ਲੋਕਾਂ ਦੀਆਂ ਦੋ ਪਂਗਤਾਂ ਮਾਰੀਆਂ ਗਈਆਂ ਸਨ ਪਰ ਉਸਨੇ ਲੋਕਾਂ ਦੀ ਤੀਜੀ ਪਂਗਤ ਨੂੰ ਜਿਉਂਦਿਆਂ ਰਹਿਣ ਦਿੱਤਾ। ਇੰਝ ਮੋਆਬ ਦੇ ਲੋਕ ਦਾਊਦ ਦੇ ਦਾਸ ਬਣ ਗਏ ਅਤੇ ਉਸ ਲਈ ਨਜ਼ਰਾਨਾ ਲਿਆਏ।
੨ ਸਮੋਈਲ 8 : 3 (PAV)
ਹਦਦਅਜ਼ਰ ਜੋ ਕਿ ਸੋਬਾਹ ਦੇ ਰਾਜਾ ਰਹੋਬ ਦਾ ਪੁੱਤਰ ਸੀ। ਜਦੋਂ ਹਦਦਅਜ਼ਰ ਉਹ ਦਰਿਆ ਫ਼ਰਾਤ ਦੇ ਪਾਸੇ ਦੇ ਖੇਤਰ ਤੇ ਕਬਜ਼ਾ ਕਰਕੇ ਆਪਣੇ ਦੇਸ਼ ਨੂੰ ਛੁਡਾਉਣ ਨਿਕਲਿਆ ਤਾਂ ਉਸਨੇ ਹਦਦਅਜ਼ਰ ਨੂੰ ਵੀ ਹਰਾਇਆ।
੨ ਸਮੋਈਲ 8 : 4 (PAV)
ਅਤੇ ਦਾਊਦ ਨੇ ਉਸ ਦੇ 1700 ਘੁੜ ਸਵਾਰ ਸਿਪਾਹੀ ਅਤੇ 20000 ਪੈਦਲ ਸਿਪਾਹੀਆਂ ਨੂੰ ਵੀ ਆਪਣੇ ਕਬਜ਼ੇ 'ਚ ਕਰ ਲਇਆਂ। ਦਾਊਦ ਨੇ ਰੱਥਾਂ ਦੇ ਸਭਨਾਂ ਘੋੜਿਆਂ ਦੀਆਂ ਸਢ਼ਾ ਵੱਢ ਸੁੱਟੀਆਂ ਪਰ ਉਨ੍ਹਾਂ ਵਿੱਚੋਂ 100 ਰੱਥਾਂ ਲਈ ਘੋੜੇ ਰੱਖ ਲੇ।
੨ ਸਮੋਈਲ 8 : 5 (PAV)
ਅਰਾਮੀ ਲੋਕ ਦੰਮਿਸਕ ਤੋਂ ਸੋਬਾਹ ਦੇ ਰਾਜਾ ਹਦਦਅਜ਼ਰ ਦੀ ਮਦਦ ਕਰਨ ਲਈ ਆਏ ਪਰ ਦਾਊਦ ਨੇੇ 22 000 ਆਦਮੀਆਂ ਦੀ ਇਸ ਸੈਨਾ ਨੂੰ ਹਰਾ ਦਿੱਤਾ।
੨ ਸਮੋਈਲ 8 : 6 (PAV)
ਤਾਂ ਦਾਊਦ ਨੇ ਅਰਾਮ ਦੇ ਦੰਮਿਸਕ ਵਿਚਕਾਰ ਚੌਕੀਆਂ ਬਿਠਾ ਦਿੱਤੀਆਂ ਅਰਾਮੀ ਦਾਊਦ ਦੇ ਦਾਸ ਬਣ ਗਏ ਅਤੇ ਉਸ ਲਈ ਨਜ਼ਰਾਨਾ ਲਿਆਏ। ਜਿੱਥੇ ਕਿਤੇ ਵੀ ਦਾਊਦ ਜਾਂਦਾ ਸੀ ਯਹੋਵਾਹ ਉਸਨੂੰ ਫ਼ਤਹਿ ਬਖਸ਼ਦਾ ਸੀ।
੨ ਸਮੋਈਲ 8 : 7 (PAV)
ਦਾਊਦ ਨੇ ਹਦਦਅਜ਼ਰ ਦੇ ਸਿਪਾਹੀਆਂ ਦੀਆਂ ਸੋਨੇ ਦੀਆਂ ਢਾਲਾਂ ਵੀ ਖੋਹ ਲਈਆਂ ਅਤੇ ਉਨ੍ਹਾਂ ਢਾਲਾਂ ਨੂੰ ਯਰੂਸ਼ਲਮ ਵਿੱਚ ਲੈ ਆਇਆ।
੨ ਸਮੋਈਲ 8 : 8 (PAV)
ਦਾਊਦ ਨੇ ਹੋਰ ਵੀ ਬਹੁਤ ਸਾਰੀਆਂ ਵਸਤਾਂ ਬਟਹ ਅਤੇ ਬੇਰੋਤਈ ਸ਼ਹਿਰਾਂ ਵਿੱਚੋਂ ਲੈ ਆਇਆ ਜੋ ਕਿ ਪਿੱਤਲ ਦੀਆਂ ਬਣੀਆਂ ਹੋਈਆਂ ਸਨ।
੨ ਸਮੋਈਲ 8 : 9 (PAV)
ਜਦੋਂ ਹਮਾਬ ਦੇ ਰਾਜਾ ਤੋਂਈ ਨੇ ਸੁਣਿਆ ਕਿ ਦਾਊਦ ਨੇ ਹਦਦਅਜ਼ਰ ਦੀ ਸਾਰੀ ਫ਼ੌਜ ਨੂੰ ਹਰਾ ਦਿੱਤਾ ਹੈ।
੨ ਸਮੋਈਲ 8 : 10 (PAV)
ਤਾਂ ਤੋਂਈ ਨੇ ਆਪਣੇ ਪੁੱਤਰ ਯੋਰਾਮ ਨੂੰ ਪਾਤਸ਼ਾਹ ਦਾਊਦ ਕੋਲ ਭੇਜਿਆ, ਤਾਂ ਜੋ ਉਹ ਦਾਊਦ ਦੀ ਸੁੱਖ-ਸਾਂਦ ਪੁੱਛੇ ਅਤੇ ਉਸਨੂੰ ਵਧਾਈ ਦੇਵੇ, ਕਿਉਂ ਕਿ ਉਸਨੇ ਹਦਦਅਜ਼ਰ ਨਾਲ ਲੜਾਈ ਕਰਕੇ ਉਸ ਨੂੰ ਮਾਰ ਲਿਆ ਅਤੇ ਇਸ ਕਾਰਣ ਵੀ (ਕਿਉਂ ਕਿ ਹਦਦਅਜ਼ਰ ਤੋਂਈ ਨਾਲ ਲੜਾਈ ਕਰਦਾ ਰਹਿੰਦਾ ਸੀ।) ਯੋਰਾਮ ਦਾਊਦ ਲਈ ਚਾਂਦੀ, ਸੋਨੇ ਅਤੇ ਪਿੱਤਲ ਦੀਆਂ ਬਣੀਆਂ ਵਸਤਾਂ ਆਪਣੇ ਨਾਲ ਲੈਕੇ ਆਇਆ।
੨ ਸਮੋਈਲ 8 : 11 (PAV)
ਦਾਊਦ ਨੇ ਇਨ੍ਹਾਂ ਸਾਰੀਆਂ ਵਸਤਾਂ ਨੂੰ ਅਤੇ ਦਾਊਦ ਨੇ ਹੋਰ ਸਭਨਾਂ ਜਿੱਤੀਆਂ ਹੋਈਆਂ ਕੌਮਾਂ ਦੀ ਚਾਂਦੀ, ਸੋਨੇ ਅਤੇ ਪਿੱਤਲ ਦੀਆਂ ਵਸਤਾਂ ਨੂੰ ਵੀ ਯਹੋਵਾਹ ਲਈ ਪਵਿੱਤਰ ਠਹਿਰਾਇਆ ਅਤੇ ਅਰਪਣ ਕੀਤਾ।
੨ ਸਮੋਈਲ 8 : 12 (PAV)
ਦਾਊਦ ਨੇ ਅਰਾਮੀਆਂ, ਮੋਆਬੀਆਂ, ਅੰਮੋਨੀਆਂ, ਫ਼ਲਿਸਤੀਆਂ, ਅਮਾਲੇਕੀਆਂ ਅਤੇ ਸੋਬਾਹ ਦੇ ਰਾਜਾ ਰਹੋਬ ਦੇ ਪੁੱਤਰ ਹਦਦਅਜ਼ਰ ਨੂੰ ਹਾਰ ਦਿੱਤੀ ਸੀ।
੨ ਸਮੋਈਲ 8 : 13 (PAV)
ਦਾਊਦ 18 000 ਅਰਾਮੀਆਂ ਨੂੰ ਲੂਣ ਦੀ ਵਾਦੀ ਵਿੱਚ ਹਰਾਊਣ ਤੋਂ ਬਾਅਦ, ਜਦ ਵਾਪਸ ਘਰ ਨੂੰ ਮੁੜਿਆ ਤਾਂ ਉਹ ਬਹੁਤ ਪਾਸਿਧ੍ਧ ਹੋ ਗਿਆ।
੨ ਸਮੋਈਲ 8 : 14 (PAV)
ਦਾਊਦ ਨੇ ਅਦੋਮ ਦੀ ਸਾਰੀ ਜਗ੍ਹਾ ਵਿੱਚ ਸਿਪਾਹੀਆਂ ਦੀਆਂ ਚੌਁਕੀਆਂ ਬਿਠਾਈਆਂ। ਅਤੇ ਅਦੋਮ ਦੇ ਸਾਰੇ ਲੋਕ ਦਾਊਦ ਦੇ ਦਾਸ ਹੋ ਗਏ। ਦਾਊਦ ਜਿੱਥੇ ਕਿਤੇ ਵੀ ਜਾਂਦਾ ਰਿਹਾ, ਯਹੋਵਾਹ ਹਰ ਜਗ੍ਹਾ ਉਸ ਦੀ ਜ਼ਿਤ੍ਤ ਕਰਵਾਉਂਦਾ ਰਿਹਾ।
੨ ਸਮੋਈਲ 8 : 15 (PAV)
ਦਾਊਦ ਨੇ ਸਾਰੇ ਇਸਰਾਏਲ ਉੱਪਰ ਰਾਜ ਕੀਤਾ ਅਤੇ ਉਸ ਦੇ ਫ਼ੈਸਲੇ ਹਰ ਇੱਕ ਲਈ ਸਹੀ ਅਤੇ ਨਿਆਂ ਪੂਰਵਕ ਸਨ।
੨ ਸਮੋਈਲ 8 : 16 (PAV)
ਸਰੂਯਾਹ ਦਾ ਪੁੱਤਰ ਯੋਆਬ ਉਸਦੀ ਸੈਨਾ ਦਾ ਕਪਤਾਨ ਬਣਿਆ। ਅਤੇ ਅਹੀਲੂਦ ਦਾ ਪੁੱਤਰ ਯਹੋਸਾਫ਼ਾਟ ਇਤਿਹਾਸਕਾਰ ਸੀ।
੨ ਸਮੋਈਲ 8 : 17 (PAV)
ਅਹੀਟੂਬ ਦਾ ਪੁੱਤਰ ਸਾਦੋਕ ਅਤੇ ਅਬਯਾਬਾਰ ਦਾ ਪੁੱਤਰ ਅਹੀਮਲਕ ਜਾਜਕ ਬਣੇ। ਸਰਾਯਾਹ, ਸਕੱਤਰ ਸੀ ਅਤੇ।
੨ ਸਮੋਈਲ 8 : 18 (PAV)
ਯਹੋਯਾਦਾ ਦਾ ਪੁੱਤਰ ਬਨਾਯਾਹ, ਕਰੇਤੀਆਂ ਅਤੇ ਫ਼ਲੇਤੀਆਂ ਦਾ ਅਧਿਕਾਰੀ ਸੀ ਅਤੇ ਦਾਊਦ ਦੇ ਪੁੱਤਰ ਜਾਜਕ ਸਨ।

1 2 3 4 5 6 7 8 9 10 11 12 13 14 15 16 17 18